ਅੰਮ੍ਰਿਤਸਰ - ਪੁੰਛ ਹਮਲੇ ਦੌਰਾਨ ਚਲਾਣਾ ਕਰ ਗਏ ਸਿੱਖ ਪਰਿਵਾਰਾਂ ਦੀ ਔਖੇ ਸਮੇ ਵਿਚ ਬਾਂਹ ਫੜ ਕੇ ਸ਼ੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰੇਕ ਸਿੱਖ ਨੂੰ ਇਹ ਅਹਿਸਾਸ ਦਿਵਾਇਆ ਹੈ ਕਿ ਦੁਨੀਆਂ ਭਰ ਵਿਚ ਜੇਕਰ ਕਿਸੇ ਇਕ ਸਿੱਖ ਨੂੰ ਕੰਡਾ ਵੀ ਚੁੱਬਦਾ ਹੈ ਤਾਂ ਉਸ ਦਾ ਦਰਦ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਉਸ ਦੇ ਨਾਲ ਜੁੜਿਆ ਹਰ ਵਿਅਕਤੀ ਮਹਿਸੂਸ ਕਰਦਾ ਹੈ।ਐਡਵੋਕੇਟ ਧਾਮੀ ਨੇ ਪੁੰਛ ਹਮਲੇ ਦੇ ਸ਼ਹੀਦਾਂ ਦੇ ਚਾਰ ਪਰਿਵਾਰਾ ਨੂੰ 20 ਲੱਖ ਰੁਪਏ ਦੀ ਰਾ਼ਸੀ ਭੇਟ ਕੀਤੀ ਹੈ। ਇਹ ਇਕ ਅਜਿਹਾ ਮੌਕਾ ਸੀ ਜਦ ਐਡਵੋਕੇਟ ਧਾਮੀ ਦਾ ਚਿਹਰਾ ਉਨਾਂ ਦੇ ਦਿਲ ਦਾ ਦਰਦ ਬਿਆਨ ਕਰ ਰਿਹਾ ਸੀ। ਸ਼ੋ੍ਰਮਣੀ ਕਮੇਟੀ ਪ੍ਰਧਾਨ ਹਰ ਪੀੜਤ ਪਰਿਵਾਰ ਦੇ ਘਰ ਗਏ, ਵਾਰਸਾਂ ਨੂੰ ਹੌਸਲਾ ਦਿੱਤਾ, ਹਮਦਰਦੀ ਪ੍ਰਗਟ ਕੀਤੀ ਤੇ ਹਰ ਦੁਖ ਸੁਖ ਵਿਚ ਨਾਲ ਖੜੇ ਹੋਣ ਦਾ ਭਰੋਸਾ ਦਿੱਤਾ।ਸ਼ੋ੍ਰਮਣੀ ਕਮੇਟੀ ਪ੍ਰਧਾਨ ਦਿਲ ਦੀਆਂ ਗਹਿਰਾਈਆਂ ਤੋ ਭਰੇ ਮਨ ਨਾਲ ਪੁੰਛ ਵਿਖੇ ਸੰਗਤਾਂ ਨੂੰ ਸਬੋਧਨ ਕਰ ਰਹੇ ਸਨ। ਉਨਾਂ ਜਜਬਿਆਂ ਦੇ ਵਹਿਣ ਵਿਚ ਸੰਬੋਧਨ ਹੁੰਦੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਮਾਇਆ ਦੇ ਕੇ ਕੋਈ ਅਹਿਸਾਨ ਨਹੀ ਕਰ ਰਹੀ।ਇਹ ਕੋਈ ਕ੍ਰੈਡਿਟ ਲੈਣ ਦੀ ਦੌੜ ਨਹੀ ਹੈ ਬਲਕਿ ਇਹ ਸਾਡੀ ਜਿੰਮੇਵਾਰੀ ਹੈ ਜਿਸ ਨੂੰ ਅਸੀ ਅੱਜ ਪੂਰਾ ਕਰਨ ਲਈ ਆਏ ਹਾਂ। ਐਡਵੋਕੇਟ ਧਾਮੀ ਨੇ ਸੰਗਤਾਂ ਨੁੰ ਦਸਿਆ ਕਿ ਸਾਡੇ ਬਜਟ ਨੂੰ ਲੈ ਕੇ ਚਰਚਾਵਾਂ ਚਲਦੀਆਂ ਹਨ ਸੱਚ ਇਹ ਹੈ ਕਿ ਇਹ ਬਜਟ ਪੰਜਾਬ ਸਰਕਾਰ ਦੇ ਬਜਟ ਦਾ ਇਕ ਫੀਸਦੀ ਹੈ। ਤਨਾਅ ਭਰੇ ਮਾਹੌਲ ਵਿਚ ਸਰਹੱਦ ਦੇ ਐਨ ਨੇੜੇ ਜਾਣਾ ਤੇ ਸੰਗਤਾਂ ਨਾਲ ਘੁਲ ਮਿਲ ਕੇ ਵਿਚਾਰਾਂ ਕਰਨੀਆਂ ਐਡਵੋਕਟ ਧਾਮੀ ਦਾ ਆਪਣੇ ਆਹੁੱਦੇ ਦੀ ਤਰਜਮਾਨੀ ਕਰਦਾ ਕਦਮ ਕਿਹਾ ਜਾ ਸਕਦਾ ਹੈ।ਉਹ ਹਰ ਉਸ ਘਰ ਵਿਚ ਗਏ ਜਿਥੇ ਹਮਲੇ ਦੇ ਨਿਸ਼ਾਨ ਬਾਕੀ ਸਨ ਤੇ ਉਸ ਨੁੰ ਦੇਖ ਕੇ ਉਹ ਸਿੱਖਾਂ ਦੀ ਸੁਰਖਿਆ ਨੂੰ ਲੈ ਕੇ ਚਿੰਤਤ ਵੀ ਦੇਖੇ ਗਏ। ਇਸ ਮੌਕੇ ਤੇ ਐਡਵੋਕੇਟ ਧਾਮੀ ਦੀਆਂ ਪੁੰਛ ਦੇ ਸਿੱਖ ਆਗੂਆ ਨਾਲ ਵਿਚਾਰਾਂ ਵੀ ਹੋਈਆਂ। ਉਨਾਂ ਸਿੱਖਾਂ ਦੀ ਘਾਟੀ ਵਿਚੋ ਹਿਜਰਤ, ਸਿੱਖਾਂ ਦੀ ਸੁਰਖਿਆ, ਘੱਟ ਗਿਣਤੀ ਕੌਮਾਂ ਨੁੰ ਮਿਲਣ ਵਾਲੀਆਂ ਸਹੂਲਤਾਂ ਦਾ ਨਾ ਮਿਲਣਾ ਆਦਿ ਨੂੰ ਵਡ ੇ ਪੱਧਰ ਤੇ ਚੁਕਣ ਦੀ ਗਲ ਵੀ ਕੀਤੀ। ਉਨਾਂ ਸਥਾਨਕ ਸਿੱਖ ਆਗੂਆਂ ਨੂੰ ਯਕੀਨ ਦਿਵਾਇਆ ਕਿ ਔਕੜਾ ਭਰਿਆ ਸਮਾਂ ਲੰਘ ਚੁੱਕਾ ਹੈ ਤੇ ਅਸੀ ਹਰ ਮੌਕੇ ਤੇ ਤੁਹਾਡੇ ਨਾਲ ਹਮਕਦਮ ਹਾਂ। ਦਸਣਯੋਗ ਹੈ ਕਿ ਜਿਥੇ ਸਰਕਾਰਾਂ ਫੇਲ ਹੋ ਜਾਂਦੀਆਂ ਹਨ ਉਥੇ ਸੀਮਤ ਵਸੀਲਿਆਂ ਨਾਲ ਸ਼ੋ੍ਰਮਣੀ ਕਮੇਟੀ ਸਰਬਤ ਦੇ ਭਲੇ ਦੀ ਸੋਚ ਤੇ ਪਹਿਰਾ ਦਿੰਦੀ ਹੋਈ ਮੈਦਾਨ ਵਿਚ ਨਿਤਰਦੀ ਹੈ।ਜਦ ਜੰਗ ਦਾ ਐਲਾਨ ਹੀ ਹੋਇਆ ਸੀ ਤਾਂ ਸ਼ੋ੍ਰਮਣੀ ਕਮੇਟੀ ਨੇ ਪਹਿਲ ਦੇ ਅਧਾਰ ਤੇ ਰਿਹਾਇਸ਼, ਲੰਗਰ ਤੇ ਹਰ ਪ੍ਰਕਾਰ ਦੀ ਸੁਰਖਿਆ ਦੀ ਜਿੰਮੇਵਾਰੀ ਆਪਣੇ ਸਿਰ ਲੈ ਲਈ ਸੀ। ਪੁੰਛ ਦੇ ਸਿੱਖਾਂ ਨਾਲ ਖੜੇ ਹੋ ਕੇ ਐਡਵੋਕੇਟ ਧਾਮੀ ਨੇ ਦਸ ਦਿੱਤਾ ਕਿ ਸਿੱਖਾਂ ਦੀ ਪਾਰਲੀਮੈਟ ਦੇ ਪ੍ਰਧਾਨ ਦਾ ਅਧਿਕਾਰ ਖੇਤਰ ਪੂਰਾ ਸੰਸਾਰ ਹੈ।